Maa Da Darja | Heart Touching Lines | Prince Navi | Latest Punjabi Songs 2020 | Harpreet Studio

Maa Da Darja | Heart Touching Lines | Prince Navi | Latest Punjabi Songs 2020 | Harpreet Studio

Download Status

Maa Da Darja | Heart Touching Lines | Prince Navi | Latest Punjabi Songs 2020 | Harpreet Studio

▶️Credit :-

Singer & Lyrics by : Prince Navi (+91-94657-48595)
Song : Maa Da Darja
Video by & Publicity design by : Richy
Produced By : Harpreet
Special Thanks : BB Productions,Jaswinder Singh & Beat Cruzer, Manpreet, Vicky Dhaliwal, Gavy Maan

Digitally Managed By : Mann Web Solutions (+917009417815)

ਮੈਂ ਲਾਹਨਤ ਪਾਉਨਾਂ ਓਹਨਾਂ ਲੋਕਾਂ ਨੂੰ ਜੋ ਆਪਣੀ ਰੱਬ ਵਰਗੀ ਮਾਂ ਨੂੰ ਬਿਰਧ ਆਸ਼ਰਮ ‘ਚ ਛੱਡ ਆਉਂਦੇ ਨੇ।
ਮਾਂ ਰੱਬ ਦਾ ਦਿੱਤਾ ਓਹ ਅਣਮੁੱਲਾ ਤੋਹਫ਼ਾ ਹੈ, ਜੋ ਰੱਬ ਦੀ ਗੈਰ ਮੌਜੂਦਗੀ ਨੂੰ ਪੂਰਾ ਕਰਦਾ ਹੈ।
ਮੇਰੇ ਵੱਲੋਂ ਲਿਖੀਆਂ ਹੋਈਆਂ ਕੁੱਝ ਕੁ ਲਾਈਨਾਂ ਨਾਲ ਮੈ ਮਾਂ ਵਰਗੇ ਸ਼ਬਦ ਨੂੰ ਬਿਆਨ ਤਾਂ ਨਹੀ ਕਰ ਸਕਦਾ ਪਰ ਇਹ ਸਮਝਾਉਣ ਦੀ ਕੋਸ਼ਿਸ਼ ਜਰੂਰ ਕਰ ਸਕਦਾਂ ਕਿ ਮਾਂ ਦਾ ਸਤਿਕਾਰ ਕਰੋ, ਤੇ ਓਸ ਅਣਮੁੱਲੀ ਦਾਤ ਦੀ ਮੌਜੂਦਗੀ ਤੇ ਗੈਰ-ਮੌਜੂਦਗੀ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੋ।

ਨਵੀ ਭੈਣੀ ਬਾਘਾ…..?

ਮਾਂ ਦਾ ਦਰਜਾ

ਮਾਂ ਦਾ ਦਰਜਾ ਸਭ ਤੋਂ ਉੱਚਾ ਮਾਂ ਨੂੰ ਕਦੇ ਰਵਾਇਓ ਨਾ,
ਰੱਬ ਨੂੰ ਭੁੱਲ ਜੋ ਸਭ ਨੂੰ ਭੁੱਲ ਜੋ ਮਾਂ ਨੂੰ ਕਦੇ ਭੁਲਾਇਓ ਨਾ।
ਜਾਗ ਜਾਗ ਕੇ ਆਪ ਓਹ ਸਾਨੂੰ ਸਾਰੀ ਰਾਤ ਵਰਾਉਂਦੀ ਏ,
ਗਿੱਲੀ ਥਾਂ ਤੇ ਪੈ ਕੇ ਸਾਨੂੰ ਸੁੱਕੀ ਥਾਂ ਤੇ ਪਾਉਂਦੀ ਏ।
ਸਾਡਾ ਪੇਟ ਭਰਨ ਦੀ ਖਾਤਰ ਓਹ ਮਜ਼ਦੂਰੀ ਕਰਦੀ ਆ,
ਦੇ ਕੇ ਨਿੱਘ ਬੁੱਕਲ ਦੀ ਸਾਨੂੰ ਪੋਹ ਦੇ ਪਾਲੇ ਠਰਦੀ ਆ।
ਭੁੱਲ ਜਾਨੇ ਆਂ ਅਸੀਂ ਕਿ ਮਾਂ ਨੇ ਕਿੰਨੀਆਂ ਔਖਾਂ ਝੱਲੀਆਂ ਨੇ,
ਪਰ ਕੀ ਕਰੀਏ ਮਾਂ ਉਹ ਵੀ ਤੇਰੇ ਲੇਖਾਂ ਦੇ ਵਿਚ ਰਲੀਆਂ ਨੇ।
ਕੀ ਕਰੀਏ ਪਰ ਓਹ ਵੀ ਮਾਂ ਦੇ ਲੇਖਾਂ ਦੇ ਵਿੱਚ ਰਲੀਆਂ ਨੇ ।
ਕੀ ਕਰੀਏ ਪਰ ਓਹ ਵੀ ਮਾਂ ਦੇ ਲੇਖਾਂ ਦੇ ਵਿੱਚ ਰਲੀਆਂ ਨੇ ।
ਮਾਂ ਦੇ ਚਰਨਾਂ ਦੇ ਵਿੱਚ ਵਸੇ ਜਹਾਂਨ ਮੇਰਾ,
ਮਾਂ ਹੀ ਮੇਰਾ ਰੱਬ ਹੈ ਮਾਂ ਹੀ ਮਾਣ ਮੇਰਾ ।
ਮਾਂ ਤੋਂ ਪਿਆਰਾ ਜੱਗ ਤੇ ਰਿਸ਼ਤਾ ਹੋਰ ਨਹੀਂ,
ਜੇ ਮਾਂ ਨਾ ਹੋਵੇ ਓਹਤੋਂ ਵੱਡੀ ਥੋੜ ਨਹੀਂ ।
ਰੱਬਾ ਕਿਸੇ ਦੀ ਮਾਂ ਨੂੰ ਤੂੰ ਵਿਛੋੜੀਂ ਨਾ,
ਓਹਦੇ ਹੁੰਦਿਆਂ ਤੇਰੀ ਵੀ ਕਦੇ ਲੋੜ ਨਹੀਂ ।
ਓਹਦੇ ਹੁੰਦਿਆਂ ਤੇਰੀ ਵੀ ਕਦੇ ਲੋੜ ਨਹੀਂ ।
ਸਾਰੀ ਦੁਨੀਆਂ ਨੂੰ ਰੱਬਾ ਮਾਂ ਦਾ ਪਿਆਰ ਮਿਲੇ,
ਜਿੰਦਗੀ ਭਾਵੇਂ ਗਿਣਵੇਂ ਹੀ ਦਿਨ ਚਾਰ ਮਿਲੇ।
‘ਨਵੀ’ ਕਰੇ ਅਰਦਾਸ ਇਹੋ ਹੀ ਰੱਬ ਅੱਗੇ ,
ਹਰ ਇੱਕ ਮਾਂ ਨੂੰ ਤੇਰੇ ਜਿਹਾ ਸਤਿਕਾਰ ਮਿਲੇ।
ਹਰ ਇੱਕ ਮਾਂ ਨੂੰ ਤੇਰੇ ਜਿਹਾ ਸਤਿਕਾਰ ਮਿਲੇ।।

———————————————————–
Like || Share || Spread || Love
Subscribe Our Channel
———————————————————–
Enjoy & Stay Connected With Us:

Fb:
Tiktok :
Taka tak :
Insta :
Snapchat:
Trell:
Sharechat:
Roposo :
———————————————————–