#Aakhri #Saah ਆਖਰੀ ਸਾਹ || #MeetBrar Sidhu Moose wala || Dharampreet | New Punjabi Songs 2022
JAGJEET SINGH BRAR PRESENTS
Title – AAKHRI SAAH (ਆਖ਼ਰੀ ਸਾਹ)
Singer – MEET BRAR DHARAMPREET SIDHU MOOSE WALA
Facebook page
Instgram Page
Lyrics – SEKHON JAND WALA
Music – SUKHBIR RANDHAWA
Producer – JAGJEET SINGH BRAR
Label – MEET BRAR HARMANDEEP
Publicity Design And Lyrical Video – MANI SANGHERA
online Parmotion – VARINDER SANDHU GHORA
Singer Contact – 98151-75681
Do listen on:
Spotify:
Wynk: coming soon
Apple music :
Jio saavn :
Amazon music :
Hungama Music coming soon
ਝੂਠ ਜੇਹੀ ਤੇ ਲਾਰਿਆਂ ਵਰਗੀ
ਲੱਗਦੀ ਬੇਇਤਬਾਰਿਆਂ ਵਰਗੀ
ਸਮਝ ਨੀ ਆਉਂਦੀ ਤਾਰਿਆਂ ਦੀ
ਦਿਨ ਚੜਦੇ ਕਿੱਧਰ ਲੋਅ ਜਾਵੇ
ਕੀ ਪਤਾ ਹੈ ਸੱਜਣਾ ਜ਼ਿੰਦਗੀ ਦਾ
ਕਿਹੜਾ ਸਾਹ ਆਖ਼ਰੀ ਹੋ ਜਾਵੇ
ਛਿੱਟਾ ਦੇ ਪਿਆਰ ਮੁਹੱਬਤ ਦਾ
ਚਾਨਣ ਬਣ ਰਾਹ ਰੁਸ਼ਨਾਉਂਦਾ ਰਹਿ
ਭੁੱਲਕੇ ਸਭ ਸ਼ਿਕਵੇ ਗਿਲਿਆਂ ਨੂੰ
ਹਾਸਿਆਂ ਦੀ ਮਹਿਕ ਖਿੰਡਾਉਂਦਾ ਰਹਿ
ਤੁਰ ਜਾਣ ਪਿੱਛੋਂ ਵੀ ਮਨਾਂ ਵਿੱਚੋਂ
ਨਾ ਯਾਦਾਂ ਦੀ ਖੁਸ਼ਬੋ ਜਾਵੇ
ਕੀ ਪਤਾ ਹੈ ਸੱਜਣਾ ਜ਼ਿੰਦਗੀ ਦਾ
ਕਿਹੜਾ ਸਾਹ ਆਖ਼ਰੀ ਹੋ ਜਾਵੇ
ਕਿਓਂ ਮੇਰੀ ਮੇਰੀ ਕਰਦਾਂ ਏਂ
ਸਾਰਾ ਕੁਝ ਏਥੇ ਰਹਿ ਜਾਣਾ
ਚਾਵਾਂ ਨਾਲ ਖਿਚਾਈ ਫੋਟੋ ਤੇ
ਕਦ ਹਾਰ ਫੁੱਲਾਂ ਦਾ ਪੈ ਜਾਣਾ
ਕੰਮ ਐਸੇ ਕਰ ਸ਼ਰਧਾਂਜਲੀ ਤੇ
ਦੁਸ਼ਮਣ ਦੀ ਅੱਖ ਵੀ ਚੋ ਜਾਵੇ
ਕੀ ਪਤਾ ਹੈ ਸੱਜਣਾ ਜ਼ਿੰਦਗੀ ਦਾ
ਕਿਹੜਾ ਸਾਹ ਆਖ਼ਰੀ ਹੋ ਜਾਵੇ
‘ਸੇਖੋਂ ਜੰਡ ਵਾਲਿਆ’ ਜੀਅ ਨੀ ਕਰਦਾ
ਜਾਣ ਨੂੰ ਰੰਗਲੀ ਦੁਨੀਆਂ ਤੋਂ
ਨਾ ਹੁਕਮ ਖੁਦਾ ਦਾ ਰੱਦ ਹੋਇਆ
ਰਾਵਣ ਤੇ ਰਿਸ਼ੀਆਂ ਮੁਨੀਆਂ ਤੋਂ
ਖੌਰੇ ਉੱਠਦਿਆਂ ਬਹਿੰਦਿਆਂ ਕਦ ਏਹੇ
ਹਾਏ ਚੱਲਦੀ ਨਬਜ਼ ਖਲੋਅ ਜਾਵੇ
ਕੀ ਪਤਾ ਹੈ ਸੱਜਣਾ ਜ਼ਿੰਦਗੀ ਦਾ
ਕਿਹੜਾ ਸਾਹ ਆਖ਼ਰੀ ਹੋ ਜਾਵੇ
Download Video and Mp3 Song Aakhri Saah ( ਆਖਰੀ ਸਾਹ ) || Meet Brar Sidhu Moosewala || Dharampreet | New Punjabi Songs 2022