Title – When I Said
Singer- Simma Ghuman
Lyricist – Simma Ghuman & Gurdhan Ghuman
Music- The Litt Boy
Label – Old Mafia Records
Poster – Gur Love designz
Video – Gur k
Online promotion – Flame Digital
listen on :-
Gaana-
Hungama –
Jio Saavan-
Spotify-
YouTube Music-
Insta Reels-
Lyrics –
ਜਦ ਮੈਂ ਆਖਿਆ ਸੱਚ ਬੋਲੀਏ
ਲੋਕ ਮੂੰਹਾਂ ਤੋਂ ਗੂੰਗੇ ਹੋਗੇ
ਜਦ ਮੈਂ ਆਖਿਆ ਚਲ ਸੱਚ ਲਿਖੀਏ
ਲੋਕ ਹੱਥਾਂ ਤੋਂ ਟੁੰਡੇ ਹੋਗੇ
ਸੁਣਨੋ ਹਟਿਆ ਦਿਖਣੋ ਹਟਿਆ
ਕੰਧਾਂ ਦੇ ਵਿੱਚ ਵੱਜਣ ਲੱਗੇ
ਜਦ ਮੈਂ ਆਖਿਆ ਸੱਚ ਲਈ ਖੜੀਏ
ਲੰਗੜੇ ਵੀ ਨੇ ਭੱਜਣ ਲੱਗੇ
ਜਦ ਮੈਂ ਆਖਿਆ ਸੱਚ ਬੋਲੀਏ
ਲੋਕ ਮੂੰਹਾਂ ਤੋਂ ਗੂੰਗੇ ਹੋਗੇ
ਜਦ ਮੈਂ ਆਖਿਆ ਚਲ ਸੱਚ ਲਿਖੀਏ
ਲੋਕ ਹੱਥਾਂ ਤੋਂ ਟੁੰਡੇ ਹੋਗੇ
ਓ ਵੀ ਐ ਇੱਕ ਬੰਦਾ ਜੇੜਾ ਸੇਵਾ ਕਰੇ ਮਨੁੱਖਾਂ ਦੀ
ਧੀ ਨਾ ਹੋਜੇ ਲਵੋ ਤਲਾਸ਼ੀ ਨਾਲ ਮਸ਼ੀਨਾਂ ਕੁੱਖਾਂ ਦੀ
ਗੱਡੀਆਂ ਲਈ ਵੀ ਛਾਂ ਲੱਭਦੇ ਓ ਬੀੜ ਫੂਕ ਕੇ ਰੁੱਖਾਂ ਦੀ
ਮਰਦੇ ਦਮ ਤੱਕ ਭੁੱਖ ਨਾ ਮਿਟਣੀ ਨੀਤ ਚ ਵਸੀਆਂ ਭੁੱਖਾਂ ਦੀ
ਵਾਟਰ ਕੁਲਰ ਤੇ ਵੀ ਸੰਗਲੀ ਬੰਨੀ ਮਿਲੇ ਗਲਾਸਾਂ ਨੂੰ
ਕਬਰਾਂ ਵਿੱਚੋਂ ਕੱਢ ਕੱਢ ਵੇਚੀ ਜਾਂਦੇ ਨੇ ਕਈ ਲਾਸ਼ਾਂ ਨੂੰ
ਸਿਵੇ ਵੀ ਅੱਡ ਬਣਾ ਰੱਖੇ ਨੇ ਐਥੇ ਤਾਂ ਕਈ ਪਿੰਡਾਂ ਨੇ
ਇੱਕੋ ਹਵਾ ਚ ਸਾਹ ਕਿਉਂ ਲੈਂਦੇੇ ਐਨੀਆਂ ਹੀ ਜੇ ਹਿੰਡਾਂ ਨੇ
ਨੂੰਹ ਕੋਲੋਂ ਸੱਸ ਪੋਤਾ ਭਾਲੇ ਮੱਝ ਤੋਂ ਭਾਲੇ ਕੱਟੀ ਓਏ
ਨਸ਼ਾ ਜ਼ਮੀਰ ਤੇ ਜਿਸਮ ਵੇਚ ਕਈ ਜਾਂਦੇ ਪੈਸਾ ਵੱਟੀ ਓਏ
ਸਭ ਤੋਂ ਵੱਡੀ ਸ਼ੈ ਰੁਪਈਏ
ਜੱਟਾਂ ਦੇ ਘਰ ਜੰਮਣ ਭਈਏ
ਪਰਚੇ ਹੁੰਦੇ ਜੇ ਸੱਚ ਕਈਏ
ਹੁਣ ਨਾ ਜਿੰਦੇ ਭਰਮ ਚ ਰਈਏ
ਟਾਂਵਾ ਘਰ ਏ ਧੀ ਓਹਨਾਂ ਦੇ
ਪਹਿਲੀਆਂ ਵਿੱਚ ਜੀਦੇ ਮੁੰਡੇ ਹੋਗੇ
ਜਦ ਮੈਂ ਆਖਿਆ ਸੱਚ ਬੋਲੀਏ
ਲੋਕ ਮੂੰਹਾਂ ਤੋਂ ਗੂੰਗੇ ਹੋਗੇ
ਜਦ ਮੈਂ ਆਖਿਆ ਚਲ ਸੱਚ ਲਿਖੀਏ
ਲੋਕ ਹੱਥਾਂ ਤੋਂ ਟੁੰਡੇ ਹੋਗੇ
ਇੱਕ ਨਾਂ ਦੱਸੋ ਬਾਡਰ ਤੇ ਜਿਸ ਲੀਡਰ ਦਾ ਪੁੱਤ ਲੜਿਆ ਹੋਵੇ
ਸੂਲੀ ਉੱਤੇ ਚੜਿਆ ਹੋਵੇ ਜਾਂ ਦੰਗਿਆਂ ਵਿੱਚ ਸੜਿਆ ਹੋਵੇ
ਦਿਨ ਚੜਦੇ ਹੀ ਬੋਹਣੀ ਹੁੰਦੀ ਸਾਡੀ ਦੁੱਖ ਤਕਲੀਫ਼ਾਂ ਨਾਲ
ਕੱਚਿਆਂ ਘਰਾਂ ਦੀ ਬਣਨੀ ਕਿੱਥੋਂ ਮਹਿਲਾਂ ਆਲੇ ਸਰੀਫ਼ਾਂ ਨਾਲ
ਘਪਲੇ ਅਰਬਾਂ ਖਰਬਾਂ ਦੇ ਨੇ ਜੇਬਾਂ ਵਿੱਚ ਕਾਨੂੰਨ ਜਿਹਨਾਂ ਦੇ
ਕਿੱਥੋਂ ਓਹ ਨੇ ਰੋਟੀ ਖਾਂਦੇ ਮੂੰਹ ਨੂੰ ਲੱਗਿਆ ਖੂਨ ਜਿਹਨਾਂ ਦੇ
ਸਾਡੇ ਕੁੱਝ ਹਜ਼ਾਰਾਂ ਦੀ ਵੀ ਬੈਂਕ ਨੂੰ ਟੈਨਸਨ ਲੱਗੀ ਰਹਿਦੀ
ਵੱਡਿਆਂ ਵੱਲੋਂ ਕੀਤੀ ਹੋਈ ਠੱਗੀ ਨੂੰ ਠੱਗੀ ਨੀ ਕਹਿਦੀ
ਗੇਟਾਂ ਉੱਤੇ ਸੰਮਨ ਲੱਗੇ ਸਾਡੇ ਗਲਮਿਆਂ ਵੱਲ ਨੂੰ ਪੈਂਦੀ
ਗੋਹਾ ਕੂੜਾ ਕਰਦੀ ਹੀਰ ਦੇ ਤਲੀਆਂ ਤੇ ਸ਼ਗਨਾਂ ਦੀ ਮਹਿੰਦੀ
ਕਿਸੇ ਨੂੰ ਤੇਰਾ ਦੁੱਖ ਨਾ ਦਿਖਿਆ
ਕਿਸੇ ਨਾ ਤੇਰਾ ਕਿੱਸਾ ਲਿਖਿਆ
ਕੌਣ ਸੁਣਾਉ ਤੇਰੀ ਵਿੱਥਿਆ
ਤੇਰਾ ਕਿੱਸਾਕਾਰ ਕਿੱਥਿਆ
ਬੈਂਕ ਵਾਲੇ ਵੀ ਘਰ ਰਾਂਝੇ ਦਾ
ਲਾਕੇ ਜਿੰਦੇ ਕੁੰਡੇ ਢੋਗੇ
ਜਦ ਮੈਂ ਆਖਿਆ ਸੱਚ ਬੋਲੀਏ
ਲੋਕ ਮੂੰਹਾਂ ਤੋਂ ਗੂੰਗੇ ਹੋਗੇ
ਜਦ ਮੈਂ ਆਖਿਆ ਚਲ ਸੱਚ ਲਿਖੀਏ
ਲੋਕ ਹੱਥਾਂ ਤੋਂ ਟੁੰਡੇ ਹੋਗੇ
ਯੋਧਿਆਂ ਨੂੰ ਅੱਤਵਾਦੀ ਕਹਿੰਦੇ
ਦਿਲ ਦੁਖਦਾ ਕਿਸ ਮੁਲਖ ਚ ਰਹਿੰਦੇ
ਵੰਡਕੇ ਕਰਤੇ ਚੜਦੇ ਲਹਿਦੇ
ਪੰਜਆਬ ਸੀ ਜਿੱਥੇ ਵਹਿੰਦੇ
ਪੰਜ ਦਰਿਆ ਸੀ ਜਿੱਥੇ ਵਹਿੰਦੇ
ਚੁੱਪ ਕਰਨਾ ਕਿ ਮਰਨਾ ਏ ਤੂੰ
ਤਖਤ ਤੇ ਕਾਬਜ਼ ਗੁੰਡੇ ਹੋਗੇ
ਜਦ ਮੈਂ ਆਖਿਆ ਸੱਚ ਬੋਲੀਏ
ਲੋਕ ਮੂੰਹਾਂ ਤੋਂ ਗੂੰਗੇ ਹੋਗੇ
ਜਦ ਮੈਂ ਆਖਿਆ ਚਲ ਸੱਚ ਲਿਖੀਏ
ਲੋਕ ਹੱਥਾਂ ਤੋਂ ਟੁੰਡੇ ਹੋਗੇ
simma ghuman,simma ghuman new song,gurdhan ghuman,simma jhaneri new song,simma when i said,when i said by simma ghuman,scapegoat sidhu moose wala,295 sidhu moose wala,old mafia records,the litt boy,new trending song,jd main akhya,sach boliye,jd m akhya sach boliye,New Punjabi Songs 2022,latest punjabi song 2022,punjabi song 2022,download punjabi song 2022,all hit punjabi songs,no 1 trending
Download Video and Mp3 Song When I Said | Simma Ghuman | The Litt Boy | New Punjabi Songs 2022 | Latest Punjabi Songs 2022
Share with friends :