Click to rate this post!
[Total: 0 Average: 0]
ਜਿਸਦੇ ਮੱਸਲੇ ਉੱਗਦੇ ਰਹਿਣੇ
ਜ਼ਿੰਦਗੀ ਇੱਕ ਜਜ਼ੀਰਾ
ਨਾਲੋਂ ਨਾਲ ਨਬੇੜ ਲਵੀਂ
ਨਾ ਕੱਠਾ ਕਰੀਂ ਜ਼ਖ਼ੀਰਾ
ਨਾਲ ਸੱਜਣ ਦੇ ਬਹਿ
ਸੁਲਝਾ ਲੀਂ ਤੂੰ ਬਸ ਉਲਝੀ ਤੰਦ
ਤੇ ਬਾਕੀ ਠੀਕ ਹੀ ਆ
ਜ਼ਿੰਦਗੀ ਦੇ ਵਿੱਚ ਹੋ ਜਾਵੇ
ਬਸ ਪਿਆਰ ਦਾ ਜੇ ਪਾਬੰਦ
ਤੇ ਬਾਕੀ ਠੀਕ ਹੀ ਆ
ਬੋਲਾਂ ਦੇ ਵਿੱਚ ਸ਼ਹਿਦ ਮਿਲਾ ਲਈਂ
ਥੋੜਾ ਜਿਆ ਗੁਲਕੰਦ
ਤੇ ਬਾਕੀ ਠੀਕ ਹੀ ਆ
Share with friends :