CHHOTE SAHIBZADE | HEART TOUCHING POETRY | SHAM HEER SATVIR

Download Status

CHHOTE SAHIBZADE | HEART TOUCHING POETRY | SHAM HEER SATVIR

Audio Credits
____________________________________________
VOICE. SHAM HEER SATVIR
LYRICIST SHAM HEER SATVIR
LABEL. SHAM HEER SATVIR
____________________________________________
Edit/design – Burning Light Studios

©️ Copyright By Punjabi Poetry By Sham Heer Satvir, all rights reserved Publish Year 2023

ਛੋਟੇ ਸਾਹਿਬਜ਼ਾਦੇ
___________________________________________
ਕਲਗੀਆਂ ਲਾ ਦਾਦੀ ਨੇ ਲਾਲ਼ ਸਜਾ ਦਿੱਤੇ
ਮਾਵਾਂ ਵਾਲ਼ੇ ਬਣਦੇ ਫ਼ਰਜ਼ ਨਿਭਾ ਦਿੱਤੇ
ਚਿਹਰੇ ਉੱਤੇ ਵੇਖੋ ਰੂਪ ਅਵੱਲੇ ਨੇ
ਲਾਲ ਗੋਬਿੰਦ ਦੇ ਮੌਤ ਵਿਆਵਣ ਚੱਲੇ ਨੇ

ਪੋਹ ਦੀਆਂ ਸ਼ੀਤ ਹਵਾਵਾਂ ਪਿੰਡਾ ਚੀਰਦੀਆਂ
ਕਿੱਥੋਂ ਡੋਲਦੀਆਂ ਜੜ੍ਹਾਂ ਨੇ ਹਿੰਦ ਦੇ ਪੀਰ ਦੀਆਂ
ਸਵਾ ਲੱਖ ਦੇ ਨਾਲ ਲੜਾਏ ਕੱਲੇ ਨੇ
ਲਾਲ ਗੋਬਿੰਦ ਦੇ ਮੌਤ ਵਿਆਵਣ ਚੱਲੇ ਨੇ

ਛੋਟਿਆਂ ਲਾਲਾਂ ਗੱਜ ਕੇ ਫਤਿਹ ਬੁਲਾਈ ਸੀ
ਵੈਰੀਆਂ ਦੇ ਮੱਥੇ ਤਰੇਲੀ ਆਈ ਸੀ
ਛੋਟੇ ਵੱਡਿਆਂ ਵੀਰਾਂ ਦੇ ਕੋਲ਼ ਚੱਲੇ ਨੇ
ਲਾਲ ਗੋਬਿੰਦ ਦੇ ਮੌਤ ਵਿਆਵਣ ਚੱਲੇ ਨੇ

ਦਰਿੰਦਗੀ ਦੀਆਂ ਹੱਦਾਂ ਸਭ ਮੁਕਾ ਦਿੱਤੀਆਂ
ਨੰਨ੍ਹੀਂਆਂ ਜਾਨਾਂ ਨੀਹਾਂ ਵਿੱਚ ਚਿਣਾ ਦਿੱਤੀਆਂ
ਲਾਲਾਂ ਪਈ ਸ਼ਹੀਦੀ, ਦਾਦੀ ਨੂੰ ਸੁਨੇਹੇ ਘੱਲੇ ਨੇ
ਲਾਲ ਗੋਬਿੰਦ ਦੇ ਮੌਤ ਵਿਆਵਣ ਚੱਲੇ ਨੇ
___________________________________________

?These are our emotions, we request to all to visit to. The Sirhind with your children and make your children aware about the Martydom ?